Nach Genre filtern

Punjab Water, Agriculture & Environment

Punjab Water, Agriculture & Environment

AECPunjab

Punjab Water, Agriculture and Environment is official podcast by Agriculture and Environment Awareness Center. Subscribe to our podcast on updates related to Punjab’s water, agriculture and environmental crisis and efforts for their solution.

4 - ਦਰਿਆਈ ਪਾਣੀਆਂ ਦੀ ਵੰਡ ਅਤੇ ਧਰਤੀ ਹੇਠਲੇ ਪਾਣੀ ਦਾ ਸੰਕਟ-ਤੇਜ਼ੀ ਨਾਲ ਬਰਬਾਦੀ ਵੱਲ ਵਧ ਰਿਹੈ ਪੰਜਾਬ
0:00 / 0:00
1x
  • 4 - ਦਰਿਆਈ ਪਾਣੀਆਂ ਦੀ ਵੰਡ ਅਤੇ ਧਰਤੀ ਹੇਠਲੇ ਪਾਣੀ ਦਾ ਸੰਕਟ-ਤੇਜ਼ੀ ਨਾਲ ਬਰਬਾਦੀ ਵੱਲ ਵਧ ਰਿਹੈ ਪੰਜਾਬ

    ਪੰਜਾਬ ਅਤੇ ਹਰਿਆਣਾ ਦੇ ਖਿੱਤੇ ਨੂੰ ਕੁਦਰਤ ਨੇ ਪਰਬਤਾਂ ਚੋਂ ਨਿਕਲਦੇ ਦਰਿਆਵਾਂ ਰਾਹੀਂ ਆਉਂਦੀ ਸਭ ਤੋਂ ਜਰਖੇਜ਼ ਅਲੂਵਲੀ ਮਿੱਟੀ ਨਾਲ ਨਿਵਾਜਿਆ ਅਤੇ ਇਸੇ ਲਈ ਇਹ ਖਿੱਤਾ ਖੇਤੀ ਪੈਦਾਵਾਰ ਪੱਖੋਂ ਸਭ ਤੋਂ ਵੱਧ ਉਤਪਾਦਕ ਹੈ। ਗਰਮੀਆਂ 'ਚ ਮੌਨਸੂਨੀ ਅਤੇ ਸਰਦੀਆਂ ਵਿਚ ਚੱਕਰਵਾਤੀ ਹਵਾਵਾਂ ਰਾਹੀਂ ਆਉਂਦੀ ਬਰਸਾਤ ਅਤੇ ਯਮੁਨਾ ਸਮੇਤ 4 ਦਰਿਆਵਾਂ ਨੇ ਧਰਤੀ ਦੇ ਇਸ ਖਿੱਤੇ ਨੂੰ ਭਰਪੂਰ ਵਗਦੇ ਅਤੇ ਧਰਤੀ ਹੇਠਲੇ ਮਿੱਠੇ ਪਾਣੀ ਨਾਲ ਵਰੋਸਾਇਆ ਹੋਇਆ ਹੈ। ਪੰਜਾਬੀਆਂ ਵਿਚ ਖੁੱਲ੍ਹਦਿਲੀ, ਗ਼ੈਰਤ, ਬਹਾਦਰੀ ਅਤੇ ਦਾਨਵੀਰੀ ਦੇ ਗੁਣ ਕੁਦਰਤ ਦੀ ਵਰਤਾਈ ਇਸ ਇਲਾਹੀ ਬਖਸ਼ਿਸ਼ ਦਾ ਵੀ ਸਿੱਟਾ ਹੈ। ਸੰਨ 1947 ਵਿਚ ਪੰਜਾਬ ਦੀ ਵੰਡ ਅਤੇ 1966 ਵਿਚ ਮੁੜ ਵੰਡ 'ਚੋਂ ਉਗਮੇ ਹਰਿਆਣਾ ਰਾਜ ਕਾਰਨ ਪੈਦਾ ਹੋਏ ਰਾਵੀ ਅਤੇ ਬਿਆਸ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੇ ਝਗੜੇ 'ਤੇ ਬਹੁਤ ਰਾਜਨੀਤੀ ਹੋ ਚੁੱਕੀ ਹੈ। ਬਿਨਾਂ ਸ਼ੱਕ ਦੋਵਾਂ ਰਾਜਾਂ ਵਿਚ ਖੇਤੀ ਲਈ ਦਰਿਆਈ ਪਾਣੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਅਤੇ ਜ਼ਰੂਰਤ ਹੈ ਪਰ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਸਮੇਂ-ਸਮੇਂ ਸਿਰ ਉਦੋਂ ਜ਼ਿਆਦਾ ਤੱਤਾ ਹੋ ਜਾਂਦਾ ਹੈ ਜਦੋਂ ਦੋਵਾਂ ਰਾਜਾਂ ਵਿਚੋਂ ਕਿਸੇ ਇੱਕ ਵਿਚ ਵੀ ਕੋਈ ਰਾਜਨੀਤਕ ਵਰਤਾਰਾ ਜਿਵੇਂ ਕਿ ਚੋਣਾਂ ਆਦਿ ਵਾਪਰਨਾ ਹੁੰਦਾ ਹੈ।

    Thu, 28 Apr 2022 - 9min
  • 3 - Why We Need to Save Ground Water in Punjab? and How Can We Do It?

    Punjab is facing severe ground water crisis. Water table is falling at an alarming rate. According to 2017 official figures (which are latest till the date of uploading this video) Punjab's 80% blocks are "over-exploited" in terms of ground water withdrawal.
    In this video Bhai Mandhir Singh explains that why we need to save ground water in Punjab and how can we do it? Spare some time to watch this video and share it with others.

    Wed, 09 Mar 2022 - 19min
  • 2 - Ground Water Crisis in Punjab: What We Can Do To Prevent It?

    ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵੱਲੋਂ ਸਾਲ 2021 ਵਿਚ ਚਲਾਈ ਗਈ ਮੁਹਿੰਮ "ਝੋਨਾ ਘਟਾਓ, ਪੰਜਾਬ ਬਚਾਓ" ਦੀ ਸ਼ੁਰੂਆਤ ਮੌਕੇ ਪੰਜਾਬ ਦੇ ਜਲ ਸੰਕਟ ਅਤੇ ਇਸ ਦੇ ਹੱਲ ਲਈ ਇਸ ਮੁਹਿੰਮ ਦੀ ਅਹਿਮੀਅਤ ਬਾਰੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਵਲੋਂ ਸਾਂਝੇ ਕੀਤੇ ਗਏ ਵਿਚਾਰ ਅਸੀਂ ਇਥੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣੋਂ ਅਤੇ ਹਰੋਨਾਂ ਨਾਲ ਸਾਂਝੇ ਕਰੋ।

    Mon, 28 Feb 2022 - 10min
  • 1 - Reduce Paddy, Save Punjab: Deepening Ground Water Crisis in Punjab and Steps Towards Its Solution

    ਪਹਿਲੇ ਪਾਤਿਸਾਹ ਹਜੂਰ ਸ੍ਰੀ ਗੁਰੂ ਨਾਨਾਕ ਸਾਹਿਬ ਜੀ ਦਾ ਫੁਰਮਾਨ ਹੈ, “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਭਾਵ ਜੀਵਨ ਦੀ ਉਤਪਤੀ ਲਈ ਪਾਣੀ ਮੂਲ ਤੱਤ ਹੈ।
    ਪੰਚਮ ਪਾਤਿਸਾਹ ਹਜੂਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਮਹਾਂਵਾਕ ਹੈ, “ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥” ਭਾਵ ਧਰਤੀ ਦੀ ਹਰਿਆਲੀ ਤੇ ਜੀਵਨ ਦੀ ਖੁਸ਼ਹਾਲੀ ਪਾਣੀ ਨਾਲ ਜੁੜੀ ਹੋਈ ਹੈ।
    ਇਸ ਲਈ ਖੁਸ਼ਹਾਲ ਮਨੁੱਖੀ ਸੱਭਿਆਤਾਵਾਂ ਪਾਣੀ ਦੇ ਸੋਮਿਆਂ (ਦਰਿਆਵਾਂ, ਝੀਲਾਂ, ਨਦੀਆਂ ਆਦਿ) ਦੇ ਕੰਢਿਆਂ ਉੱਤੇ ਹੀ ਵਿਕਸਤ ਹੋਈਆਂ ਹਨ।
    ਮਨੁੱਖੀ ਸੱਭਿਆਤਾਵਾਂ ਦਾ ਇਤਿਹਾਸ ਗਵਾਹ ਹੈ ਕਿ ਪਾਣੀ ਦੇ ਸੋਮਿਆਂ ਦੇ ਕੰਢੇ ਵੱਸਣ ਵਾਲੇ ਲੋਕਾਂ ਨੇ ਪਾਣੀ ਦਾ ਮੁੱਲ ਆਪਣੇ ਖੂਨ ਨਾਲ ਤਾਰਿਆ ਹੈ।
    ਪਾਣੀ ਭਾਵੇਂ ਕੁਦਰਤ ਦੀ ਅਣਮੁੱਲੀ ਦਾਤ ਹੈ ਪਰ ਕੁਦਰਤ ਵੱਲੋਂ ਇਸ ਧਰਤੀ ਉੱਤੇ ਇਸ ਦੀ ਵੰਡ ਇਕਸਾਰ ਨਹੀਂ ਕੀਤੀ ਗਈ। ਧਰਤੀ ਉੱਤੇ ਕਿਤੇ ਮਾਰੂਥਲ ਹਨ ਜਿੱਥੇ ਪਾਣੀ ਮਸਾਂ ਹੀ ਨਸੀਬ ਹੁੰਦਾ ਹੈ ਤੇ ਕਿਧਰੇ ਧਰੁਵਾਂ ਉੱਤੇ ਬੇਥਾਹ ਪਾਣੀ ਬਰਫ ਦੇ ਰੂਪ ਵਿੱਚ ਜੰਮਿਆ ਹੋਇਆ ਹੈ; ਪਰ ਓਥੇ ਨਾਲ ਹੀ ਧਰਤੀ ‘ਤੇ ਅਜਿਹੇ ਖਿੱਤੇ ਵੀ ਹਨ ਜਿਹਨਾਂ ਨੂੰ ਕੁਦਰਤ ਨੇ ਬਰਸਾਤੀ ਸੋਮੇ ਜਿਵੇਂ ਕਿ ਖੱਡਾਂ, ਨਦੀਆਂ, ਢਾਬਾਂ ਅਤੇ ਝੰਭ ਬਖਸ਼ੇ ਹਨ; ਅਤੇ ਕਿਸੇ ਖਿੱਤੇ ਨੂੰ ਗਲੇਸੀਅਰਾਂ ਤੋਂ ਆਉਂਦੇ ਦਰਿਆਵਾਂ ਦੀ ਦਾਤ ਬਖਸ਼ੀ ਹੈ ਜੋ ਇਹਨਾਂ ਨੂੰ ਸ਼ੁੱਧ-ਸਾਫ ਜਲ ਨਾਲ ਨਿਵਾਜਦੇ ਹਨ। ਕਈ ਖਿੱਤਿਆ ਨੂੰ ਕੁਦਰਤ ਨੇ ਜਮੀਨਦੋਜ਼ ਤਾਜ਼ੇ ਪਾਣੀ ਦਾ ਖਜਾਨਾ ਬਖਸ਼ਿਆ ਹੈ।
    ਪੰਜਾਬ ਧਰਤੀ ਦਾ ਇੱਕ ਅਜਿਹਾ ਵਡਭਾਗਾ ਖਿੱਤਾ ਹੈ ਜਿਸ ਨੂੰ ਕੁਦਰਤ ਨੇ ਪਾਣੀ ਦੇ ਬਹੁਭਾਂਤੀ ਸੋਮੇ ਬਖਸ਼ੇ ਸਨ। ਪੰਜਾਬ ਵਿੱਚ ਜਿੱਥੇ ਬਰਸਾਤੀ ਖੱਡਾਂ, ਨਦੀਆਂ, ਛੰਭ ਤੇ ਢਾਬਾਂ ਸਨ ਓਥੇ ਇਸ ਦੇ ਦਰਿਆ ਹਿਮਾਲਿਅਨ ਗਲੇਸ਼ੀਅਰਾਂ ਤੋਂ ਪੰਘਰਣ ਵਾਲੀ ਬਰਫ ਦਾ ਸਾਫ ਪਾਣੀ ਲਿਆਉਂਦੇ ਹਨ ਅਤੇ ਪੰਜਾਬ ਨੂੰ ਕੁਦਰਤ ਨੇ ਜ਼ਮੀਨਦੋਜ਼ ਮਿੱਠੇ ਪਾਣੀ ਦੀ ਨਿਆਮਤ ਨਾਲ ਵੀ ਨਿਵਾਜਿਆ ਸੀ।
    ਪਰ ਪੰਜ ਦਰਿਆਵਾਂ ਦੀ ਇਹ ਧਰਤ ਅੱਜ ਬੇਆਬ ਹੋਣ ਦੇ ਕੰਢੇ ਆਣ ਖੜੀ ਹੈ। ਅੱਜ ਪੰਜਾਬ ਦਾ ਨਾਂ ਧਰਤੀ ਦੇ ਉਹਨਾਂ ਖਿੱਤਿਆਂ ਵਿੱਚ ਸ਼ਾਮਲ ਹੈ ਜਿਹਨਾਂ ਥਾਵਾਂ ਵਿੱਚ ਧਰਤੀ ਹੇਠਲਾ ਪਾਣੀ ਬਹੁਤ ਤੇਜੀ ਨਾਲ ਮੁੱਕ ਰਿਹਾ ਹੈ। ਪੂਰੇ ਇੰਡੀਅਨ ਖਿੱਤੇ ਵਿੱਚ ਪੰਜਾਬ ਅਤੇ ਹਰਿਆਣਾ ਹੀ ਅਜਿਹੇ ਦੋ ਸੂਬੇ ਹਨ ਜਿਹਨਾ ਦਾ ਪਾਣੀ ਤੇਜ਼ੀ ਨਾਲ ਮੁੱਕ ਰਿਹਾ ਹੈ ਬਾਕੀ ਕਿਸੇ ਵੀ ਸੂਬੇ ਦੇ ਧਰਤ ਹੇਠਲੇ ਪਾਣੀ ਦਾ ਪੱਧਰ ਹੇਠਾਂ ਨਹੀਂ ਜਾ ਰਿਹਾ। ਅੰਦਾਜ਼ੇ ਲਗਾਏ ਜਾ ਰਹੇ ਹਨ ਕਿ 2040 ਤੱਕ ਪੰਜਾਬ ਦਾ ਬਹੁਤਾ ਹਿੱਸਾ ਬੰਜਰ ਹੋ ਜਾਵੇਗਾ। ਅੱਜ ਪੰਜਾਬ ਦੇ ਪੇਂਡੂ ਵਿਕਾਸ ਬਲਾਕਾਂ ਵਿੱਚੋਂ ਲਗਭਗ 80% ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਹਾਲਤ ਅਤਿ ਨਾਜੁਕ ਹੈ।
    ਜਦੋਂ ਹਾਲਾਤ ਇੰਨੇ ਗੰਭੀਰ ਹਨ ਤਾਂ ਇਹ ਵਿਚਾਰਨਾ ਬਣਦਾ ਹੈ ਕਿ ਇਸ ਦੇ ਕਾਰਨ ਕੀ ਹਨ?
    ਇੱਕ ਕਾਰਨ ਤਾਂ ਪੂੰਜੀਵਾਦੀ/ਕਾਰਪੋਰੇਟ ਵਿਕਾਸ ਮਾਡਲ ਹੈ। ਗੁਰਮਤਿ ਦੇ ਨਜ਼ਰੀਏ ਤੋਂ ਪਾਣੀ ਨੂੰ ਜਿੰਦਗੀ ਦਾ ਸੋਮਾ ਸਮਝ ਕੇ ਸਤਿਕਾਰ ਦੇਣ ਦੇ ਬਜਾਏ ਇਸ ਨੂੰ ਸਿਰਫ ਮੁਨਾਫੇ ਕਮਾਉਣ ਲਈ ਇੱਕ ਵਸਤੂ ਬਣਾ ਦਿੱਤਾ ਗਿਆ ਜਿਸ ਕਾਰਨ ਆਲਮੀ ਤਪਸ਼ ਅਤੇ ਮੌਸਮੀ ਤਬਦੀਲੀ ਵਰਗੇ ਸੰਕਟਾਂ ਦਾ ਅੱਜ ਦੁਨੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਟੇ ਵਜੋਂ ਹਿਮਾਲੀਆ ਉਤੇ ਬਰਫਬਾਰੀ ਘਟਣ ਕਾਰਨ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਦੀ ਮਿਕਦਾਰ ਘੱਟ ਗਈ ਹੈ। ਮੌਸਮੀ ਤਬਦੀਲੀ ਕਾਰਨ ਪੰਜਾਬ ਵਿੱਚ ਬਾਰਸ਼ ਦੀ ਔਸਤ 445 mm ਰਹਿ ਗਈ ਹੈ ਜੋ ਕਿ ਸੰਨ 2000 ਤੋਂ ਪਹਿਲਾਂ 606 mm ਸੀ।
    ਦੂਜਾ, ਇੰਡੀਆ ਅੰਦਰ ਪੰਜਾਬ ਦੀ ਰਾਜਸੀ ਅਧੀਨਗੀ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਗੈਰ-ਰਾਇਪੇਰੀਅਨ ਖਿੱਤਿਆਂ ਨੂੰ ਲੁਟਾਇਆ ਜਾ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸਿਰਫ 27,82,500 ਏਕੜ (ਲਗਭਗ 25%) ਦੀ ਸਿੰਜਾਈ ਹੁੰਦੀ ਹੈ 75,00,000 ਏਕੜ (ਲਗਭਗ 74%) ਦੇ ਕਰੀਬ ਰਕਬੇ ਦੀ ਸਿੰਜਾਈ ਲਈ ਪੰਜਾਬ ਜ਼ਮੀਨ ਹੇਠੋਂ ਪਾਣੀ ਕੱਢਣ ਲਈ ਮਜਬੂਰ ਹੈ।
    ਤੀਜਾ ਕਾਰਨ ਜ਼ਮੀਨੀ ਪਾਣੀ ਦੀ ਗੈਰ-ਹੰਢਣਸਾਰ ਵਰਤੋਂ ਦਾ ਹੈ। ਪੰਜਾਬ ਵਿੱਚ ਘਰੇਲੂ ਅਤੇ ਉਦਯੋਗਕ ਖੇਤਰ ਦਾ ਪਾਣੀ ਸੋਧ ਕੇ ਮੁੜ ਵਰਤੋ ਵਿੱਚ ਲਿਆਉਣ ਦੀ ਔਸਤ 10% ਤੋਂ ਘੱਟ ਹੈ ਜੱਦ ਕਿ ਇਸਰਾਈਲ ਵਿੱਚ ਇਹ ਔਸਤ 80% ਹੈ।
    ਚੌਥਾ ਕਾਰਨ ਇੰਡੀਆ ਦੀ ਰਾਜਸੀ ਨੀਤੀ ਤਹਿਤ ਪੰਜਾਬ ਦੇ ਰਵਾਇਤੀ ਖੇਤੀ ਮਾਡਲ ਵਿਚ ਵਿਗਾੜ ਅਤੇ ਗ਼ੈਰ-ਇਲਾਕਾਈ ਫਸਲ ਝੋਨਾ ਪੈਦਾ ਕਰਵਾਉਣ ਦੀ ਕਵਾਇਦ ਹੈ।
    1968 ਵਿੱਚ ਅਮਰੀਕੀ ਖੇਤੀ ਮਾਡਲ ਲਾਗੂ ਹੋਣ ਸਮੇਂ ਪੰਜਾਬ ਵਿੱਚ ਦਾਲਾਂ, ਜਵਾਰ, ਬਾਜਰਾ, ਮੱਕੀ ਤੇ ਗੰਨੇ ਸਮੇਤ ਬਹੁਤ ਸਾਰੀਆਂ ਫਸਲਾਂ ਦੀ ਖੇਤੀ ਹੁੰਦੀ ਸੀ ਅਤੇ ਝੋਨੇ ਦੀ ਬੀਜਾਈ ਸਿਰਫ 7,85,000 ਏਕੜ (ਕੁੱਲ ਰਕਬੇ ਦਾ 7%) ਜ਼ਮੀਨ ਵਿੱਚ ਹੁੰਦੀ ਸੀ ਜਦ ਕਿ 2018 ਵਿੱਚ ਝੋਨੇ ਦੀ ਬੀਜਾਈ 76,66,000 (ਕੁਲ ਰਕਬੇ ਦਾ 75%) ਤੱਕ ਪੁੱਜ ਗਈ ਹੈ। ਖੇਤੀ ਮਾਹਿਰ ਦੱਸਦੇ ਹਨ ਕਿ ਪੰਜਾਬ ਵਿੱਚ 1 ਕਿੱਲੋ ਚੌਲ ਪੈਦਾ ਕਰਨ ਲਈ 4 ਤੋਂ 5 ਹਜ਼ਾਰ ਲੀਟਰ ਪਾਣੀ ਲੱਗ ਜਾਂਦਾ ਹੈ। 1970 ਵਿੱਚ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਪੱਧਰ ਔਸਤਨ 20 ਫੁੱਟ ਦੇ ਆਸ ਪਾਸ ਸੀ ਜੋ ਹੁਣ 200 ਫੁੱਟ ਦੇ ਆਸ ਪਾਸ ਚਲਾ ਗਿਆ ਹੈ ਤੇ ਕਈ ਥਾਂਈਂ ਤਾਂ 1000 ਫੁੱਟ ਤੱਕ ਵੀ ਚਲਾ ਗਿਆ ਹੈ।
    ਝੋਨੇ ਹੇਠਾਂ ਰਕਬਾ ਵੱਧਣ ਨਾਲ ਜਿਸ ਰਫ਼ਤਾਰ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਡਿਗਿਆ ਹੈ ਉਸ ਦੀ ਤਸਵੀਰ ਹੇਠਾਂ ਪੇਸ਼ ਹੈ;
    ਅਜਿਹੇ ਵਿੱਚ ਇਹ ਵਿਚਾਰਨਾ ਜਰੂਰੀ ਹੋ ਜਾਂਦਾ ਹੈ ਕਿ ਇਸ ਹਾਲਾਤ ਦੇ ਹੱਲ ਕੀ ਹਨ। ਅਸੀਂ ਪਾਣੀਆਂ ਦੇ ਮਸਲੇ ਦੇ ਹੱਲ ਤਿੰਨ ਪੱਧਰਾਂ ਉੱਤੇ ਵਿਚਾਰ ਸਕਦੇ ਹਨ।
    ਪਹਿਲੇ ਪੱਧਰ ਉੱਤੇ ਸਰਕਾਰ ਅਤੇ ਰਾਜਸੀ ਤੌਰ ਉੱਤੇ ਹੋਣ ਵਾਲੇ ਹੱਲ ਹਨ। ਇਹ ਦੀਰਘ ਕਾਲ ਨੀਤੀ ਤਹਿਤ ਹੋਣ ਵਾਲੇ ਕਾਜ ਹਨ।
    ਦੂਜੇ ਪੱਧਰ ਉੱਤੇ ਆਮ ਪੰਜਾਬ ਵਾਸੀਆਂ ਦੇ ਕਰਨ ਵਾਲੇ ਕੰਮ ਹਨ। ਇਹ ਮੱਧਮ ਕਾਲ ਨੀਤੀ ਤਹਿਤ ਹੋਣ ਵਾਲੇ ਕਾਜ ਹਨ।

    Sat, 19 Feb 2022 - 22min